Sant Arjan Singh is currently in India with their entire family and has urged us to also use this time as an opportunity to spend time with our families and focus on our spiritual development whilst taking the necessary precautions for health and safety.
It is a difficult time for everyone, globally, as we all continue to face new challenges and disruptions to our normal routines in order to adjust to local, national and global response to the Covid-19. While we continue to explore alternatives to regular Satsang gatherings in order to keep everyone connected to Gurughar Giarveen Wale, we ask that you continue to check this space for the latest updates. Online Video Katha schedules are available on the Video Katha Page.
Please note that this announcements forum is currently our only formal communication tool for any Gurughar related announcements. Those wishing to contact Sant Arjan Singh Ji are requested to connect with the designated Gurughar contact in the local area. The local area designates will be best able to assist and pass on messaging to Sant Arjan Singh Ji.
Thank you.
ਮਾਰਚ 19, 2020
ਸੰਤ ਅਰਜਨ ਸਿੰਘ ਜੀ ਇਸ ਸਮੇਂ ਆਪਣੇ ਪੂਰੇ ਪਰਿਵਾਰ ਨਾਲ ਇੰਡੀਆ ਵਿੱਚ ਹਨ ਅਤੇ ਉਨ੍ਹਾਂ ਨੇ ਸਾਨੂੰ ਅਪੀਲ ਕੀਤੀ ਹੈ ਕਿ ਅਸੀਂ ਵੀ ਇਸ ਸਮੇਂ ਨੂੰ ਆਪਣੇ ਪਰਿਵਾਰਾਂ ਨਾਲ ਬਤੀਤ ਕਰਦੇ ਹੋਏ ਇਸ ਮੌਕੇ ਦਾ ਲਾਹਾ ਲਈਏ ਅਤੇ ਆਪਣੀ ਸਿਹਤ ਅਤੇ ਸੁਰੱਖਿਆ ਲਈ ਜ਼ਰੂਰੀ ਸਾਵਧਾਨੀਆਂ ਵਰਤਦੇ ਹੋਏ ਆਪਣੇ ਅਧਿਆਤਮਿਕ (ਸਪੀਰਿਚੂਅਲ) ਵਿਕਾਸ ਤੇ ਧਿਆਨ ਕੇਂਦਰਿਤ ਕਰਨ ਲਈ ਇਸ ਸਮੇਂ ਦੀ ਵਰਤੋਂ ਕਰੀਏ।
ਇਹ ਵਿਸ਼ਵ ਪੱਧਰ (ਗਲੌਬਲੀ) ਤੇ ਹਰ ਇਕ ਵਾਸਤੇ ਮੁਸ਼ਕਿਲ ਦਾ ਸਮਾਂ ਹੈ ਕਿਉਂਕਿ ਅਸੀਂ ਸਾਰੇ ਕੋਵਿੱਡ-19 ਪ੍ਰਤੀ ਸਥਾਨਕ (ਲੋਕਲ), ਕੌਮੀ (ਨੈਸ਼ਨਲ) ਅਤੇ ਵਿਸ਼ਵ ਵਿਆਪੀ (ਗਲੋਬਲ) ਪ੍ਰਤੀਕਿਰਿਆ ਦੇ ਅਨੁਕੂਲ ਰਹਿਣ ਲਈ ਆਪਣੀ ਰੋਜ਼-ਮਰ੍ਹਾ ਦੀ ਰੂਟੀਨ ਲਈ ਨਿਤ ਨਵੀਆਂ ਚੁਣੌਤੀਆਂ ਅਤੇ ਵਿਘਨਾਂ ਦਾ ਸਾਹਮਨਾ ਕਰ ਰਹੇ ਹਾਂ। ਹਾਲਾਂਕਿ ਅਸੀਂ ਸਾਰੀ ਸੰਗਤ ਨੂੰ ਜੋੜਣ ਲਈ ਬਕਾਇਦਾ ਗਿਆਰਵੀਂ ਵਾਲੇ ਗੁਰੂਘਰ ਦੇ ਸਤਸੰਗ ਸਮਾਗਮਾਂ ਦੇ ਵਿਕਲਪਾਂ (ਆਲਟਰਨੇਟਿਵ) ਦੀ ਤਲਾਸ਼ ਕਰ ਰਹੇ ਹਾਂ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਲੇਟੈਸਟ ਜਾਣਕਾਰੀ ਵਾਸਤੇ ਇੱਥੇ ਜ਼ਰੂਰ ਚੈਕ ਕਰਦੇ ਰਹੋ। ਔਨਲਾਈਨ ਵੀਡੀਓ ਕਥਾ ਦੇ ਸਕੈਜੂਅਲ ਵੀਡੀਓ ਕਥਾ ਵਾਲੇ ਪੇਜ ਤੇ ਉਪਲਬੱਧ ਹਨ।
ਕ੍ਰਿਪਾ ਕਰ ਕੇ ਨੋਟ ਕਰੋ ਕਿ ਇਹ ਅਨਾਉਂਸਮੈਂਟ ਫੋਰਮ ਇਸ ਸਮੇਂ ਕਿਸੇ ਵੀ ਗੁਰੂਘਰ ਨਾਲ ਸਬੰਧਤ ਐਲਾਨਾਂ ਵਾਸਤੇ ਸਾਡਾ ਇਕੋ ਇਕ ਸੰਚਾਰ ਸਾਧਨ (ਕਮਿਊਨੀਕੇਸ਼ਨ ਟੂਲ) ਹੈ।ਜੋ ਸੰਗਤ ਸੰਤ ਅਰਜਨ ਸਿੰਘ ਜੀ ਨੂੰ ਸੰਪਰਕ ਕਰਨਾ ਚਾਹੁੰਦੇ ਹੋਣ, ਉਨ੍ਹਾਂ ਨੂੰ ਆਪਣੇ ਲੋਕਲ ਗੁਰੂਘਰ ਦੇ ਮਨੋਨੀਤ ਗੁਰੂਘਰ ਸੰਪਰਕ (ਸੇਵਾਦਾਰ) ਨੂੰ ਸੰਪਰਕ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।ਲੋਕਲ ਕਾਨਟੈਕਟ ਤੁਹਾਨੂੰ ਸੰਤ ਅਰਜਨ ਸਿੰਘ ਜੀ ਤਕ ਸਨੇਹਾ ਪਹੁੰਚਾਉਣ ਤੇ ਤੁਹਾਡੀ ਹਰ ਤਰ੍ਹਾਂ ਮਦਦ ਕਰਨ ਦੇ ਯੋਗ ਹਨ।
ਧੰਨਵਾਦ!