Although it may be difficult to resist visiting your local Gurughar site please remember that all sites are currently closed.

Param Sant Ram Singh Satsang, Giarveen Wale has extended Gurughar site closures as follows:

  • In India the closure will be extended to April 15th.
  • All other global sites will remain closed until May 1st 2020.

Please note that Param Sant Ram Singh Satsang, Giarveen Wale, and the entire Sangat has an important role to play during the global Covid-19 Pandemic. We must collectively and diligently support our local, national, and global health officials as well as the government bodies in their mandate to prevent the spread of the Covid-19 Pandemic. Social-distancing recommendations must be observed.

As we learn to live by social distancing measures, we are given a unique opportunity to stay connected and feel supported through the experience and knowledge gained through Satsang, Seva, and Simran. Sant Arjan Singh Ji would like to remind us that The Creator is everywhere and Param Sant Ram Singh Ji’s teachings are always with us. Dwell on this positive note and please access the Online Video Katha. You are directed to contact your designated Gurughar contact in the local area if you wish to connect with Sant Arjan Singh Ji.

We ask that you continue to check this space for the latest updates. We are committed to re-open the Gurughar sites as soon as it is advisable to safely do so.

  • Please use your prudence in following the guidelines identified by public health officials to ensure that you mitigate your risk of exposure and of others around you.
  • We can practice gratitude even in these times. We can be thankful for the present moment, for the selfless effort of the health care and emergency response workers in pursuit of saving lives, and for the support we all share.

Wishing everyone good health and safety. Satsang, Seva and Simran will guide us all through this.

Thank you.

ਗੁਰੂਘਰਾਂ ਦੇ ਸਥਾਨ ਬੰਦ ਰੱਖਣ ਦੀ ਮਿਆਦ ਵਧਾ ਦਿੱਤੀ ਗਈ ਹੈ – ਕ੍ਰਿਪਾ ਕਰ ਕੇ ਸਮਾਜਿਕ-ਦੂਰੀ ਦਾ ਪਾਲਣ ਕਰਦੇ ਰਹੋ
ਹਾਲਾਂਕਿ, ਆਪਣੇ ਸਥਾਨਕ ਗੁਰੂਘਰ ਜਾਣ ਤੋਂ ਆਪਣੇ ਆਪ ਨੂੰ ਰੋਕ ਕੇ ਰੱਖਣਾ ਮੁਸ਼ਕਿਲ ਹੈ ਪਰ ਯਾਦ ਰਹੇ ਕਿ ਸਾਰੇ ਗੁਰੂਘਰ ਅਜਕਲ ਬੰਦ ਹਨ।
ਪਰਮ ਸੰਤ ਰਾਮ ਸਿੰਘ ਸਤਸੰਗ ਗਿਆਰਵੀਂ ਵਾਲੇ, ਵਲੋਂ ਗੁਰੂਘਰਾਂ ਦੇ ਸਥਾਨ ਬੰਦ ਰਹਿਣ ਦਾ ਸਮਾਂ ਹੈ:

  • ਇੰਡੀਆ ਵਿੱਚ ਇਸ ਨੂੰ 15 ਅਪ੍ਰੈਲ ਤਕ ਵਧਾ ਦਿੱਤਾ ਗਿਆ ਹੈ
  • ਬਾਕੀ ਸਾਰੇ ਦੇਸ਼ਾਂ ਵਿੱਚ 1 ਮਈ 2020 ਤਕ ਵਧਾਇਆ ਗਿਆ ਹੈ

ਕ੍ਰਿਪਾ ਕਰ ਕੇ ਧਿਆਨ ਦਿਓ ਕਿ ਪਰਮ ਸੰਤ ਰਾਮ ਸਿੰਘ ਸਤਸੰਗ ਅਤੇ ਸਮੁੱਚੀ ਸੰਗਤ ਦੀ ਇਸ ਗਲੋਬਲ ਮਹਾਂਮਾਰੀ ਕੋਵਿੱਡ-19 ਦੌਰਾਨ ਬਹੁਤ ਅਹਿਮ ਭੂਮਿਕਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਲੋਕਲ, ਨੈਸ਼ਨਲ ਅਤੇ ਵਿਸ਼ਵਵਿਆਪੀ (ਗਲੋਬਲੀ) ਸਿਹਤ ਅਧਿਕਾਰੀਆਂ ਦੇ ਨਾਲ ਨਾਲ ਸਰਕਾਰੀ ਸੰਸਥਾਵਾਂ ਦੇ ਕਾਅਦੇ-ਕਾਨੂੰਨਾਂ ਜਾਂ ਅਦੇਸ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਪਾਲਣ ਕਰ ਕੇ ਇਸ ਮਹਾਂਮਾਰੀ ਕੋਵਿੱਡ-19 ਨੂੰ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।ਸਮਾਜਕ-ਦੂਰੀ ਦੇ ਨਿਰਦੇਸ਼ਾਂ ਦਾ ਲਾਜ਼ਮੀ ਤੌਰ ਤੇ ਪਾਲਣ ਕਰਨਾ ਚਾਹੀਦਾ ਹੈ।
ਜਦਕਿ ਅਸੀਂ ਸਮਾਜਕ-ਦੂਰੀ ਰੱਖਣ ਦੇ ਤਰੀਕਿਆਂ ਨਾਲ ਜਿਊਂ ਰਹੇ ਹਾਂ, ਇਸ ਦੇ ਨਾਲ ਨਾਲ ਸਾਨੂੰ ਇਹ ਵਿਲੱਖਣ ਮੌਕਾ ਵੀ ਮਿਲ ਰਿਹਾ ਹੈ ਕਿ ਅਸੀਂ ਸਤਸੰਗ, ਸੇਵਾ, ਸਿਮਰਨ ਦੁਆਰਾ ਪ੍ਰਾਪਤ ਆਪਣੇ ਅਨੁਭਵ ਅਤੇ ਗਿਆਨ ਰਾਹੀਂ ਜੁੜੇ ਰਹੀਏ ਅਤੇ ਸਾਡੇ ਲਈ ਸਹਾਇਕ ਹੋਵੇ
ਸੰਤ ਅਰਜਨ ਸਿੰਘ ਜੀ ਸਾਨੂੰ ਯਾਦ ਕਰਾਉਣਾ ਚਾਹੁੰਦੇ ਹਨ ਕਿ ਸੰਸਾਰ ਦਾ ਸਿਰਜਨਹਾਰ ਹਰ ਥਾਂ ਮੌਜੂਦ ਹੈ ਅਤੇ ਪਰਮ ਸੰਤ ਰਾਮ ਸਿੰਘ ਜੀ ਦੀਆਂ ਸਿਖਿਆਵਾਂ ਹਮੇਸ਼ਾ ਸਾਡੇ ਨਾਲ ਹਨ।ਇਸ ਤਰਾਂ੍ਹ ਦੇ ਪੋਜ਼ੀਟਿਵ ਵਿਚਾਰਾਂ ਵਾਲੀ ਸੋਚ ਰੱਖੋ ਅਤੇ ਕ੍ਰਿਪਾ ਕਰ ਕੇ ਅੋਨ-ਲਾਈਨ ਵੀਡਿਓ ਕਥਾ ਨੂੰ ਜ਼ਰੂਰ ਸੁਣੋ।ਜੇ ਤੁਸੀਂ ਸੰਤ ਅਰਜਨ ਸਿੰਘ ਜੀ ਨੂੰ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਆਪਣੇ ਲੋਕਲ ਗੁਰੂਘਰ ਦੇ ਮਨੋਨੀਤ ਸੇਵਾਦਾਰ ਨੂੰ ਸੰਪਰਕ ਕਰਨ ਦੀ ਹਿਦਾਇਤ ਦਿੱਤੀ ਜਾਂਦੀ ਹੈ।

ਅਸੀਂ ਤੁਹਾਨੂੰ ਇਸ ਸਥਾਨ ਤੇ ਨਵੀਨ ਜਾਣਕਾਰੀ ਪ੍ਰਾਪਤ ਕਰਨ ਲਈ ਸਦਾ ਚੈਕ ਕਰਦੇ ਰਹਿਣ ਦੀ ਬੇਨਤੀ ਕਰਦੇ ਹਾਂ।ਹਾਲਾਤ ਸੁਰੱਖਿਅਤ ਹੋਣ ਉਪਰੰਤ ਅਸੀਂ ਸਾਰੇ ਗੁਰੂਘਰਾਂ ਦੇ ਸਥਾਨ ਦੁਬਾਰਾ ਖੋਲ੍ਹਣ ਲਈ ਵਚਨਬੱਧ ਹਾਂ।

  • ਕ੍ਰਿਪਾ ਕਰ ਕੇ ਆਪਣੇ ਪਬਲਿਕ ਸਿਹਤ ਅਧਿਕਾਰੀਆਂ ਵਲੋਂ ਦਰਸਾਏ ਗਏ ਦਿਸ਼ਾ-ਨਿਰਦੇਸ਼ (ਗਾਈਡਲਾਈਨਜ਼) ਦੀ ਪਾਲਣਾ ਕਰਨ ਵਿੱਚ ਆਪਣੀ ਸੂਝ-ਬੂਝ ਦੀ ਵਰਤੋਂ ਕਰੋੋ ਤਾਂ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਤੁਸੀਂ ਆਪਣੇ ਲਈ ਅਤੇ ਆਪਣੇ ਆਸ ਪਾਸ ਦੇ ਲੋਕਾਂ ਲਈ ਬਿਮਾਰੀ ਫੈਲਾਉਣ ਦਾ ਖਤਰਾ ਘਟਾ ਰਹੇ ਹੋ
  • ਇਸ ਸਮੇਂ ਵਿੱਚ ਵੀ ਅਸੀਂ ਸ਼ੁਕਰਗੁਜ਼ਾਰ ਰਹਿ ਸਕਦੇ ਹਾਂ।ਅਸੀਂ ਆਪਣੇ ਵਰਤਮਾਨ ਸਮੇਂ ਲਈ ਸ਼ੁਕਰਗੁਜ਼ਾਰ ਹੋ ਸਕਦੇ ਹਾਂ, ਅਸੀਂ ਸਿਹਤ ਸੰਭਾਲ ਅਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਲਈ, ਜੋ ਜਾਨਾਂ ਬਚਾਉਣ ਲਈ ਕੰਮ ਕਰ ਰਹੇ ਹਨ ਅਤੇ ਸਹਾਇਤਾ ਜੋ ਸਾਨੂੰ ਸਾਰਿਆ ਨੂੰ ਮਿਲ ਰਹੀ ਹੈ, ਲਈ ਸ਼ੁਕਰਗੁਜ਼ਾਰ ਹੋ ਸਕਦੇ ਹਾਂ।

ਆਪ ਸਭ ਦੇ ਲਈ ਚੰਗੀ ਸਿਹਤ ਅਤੇ ਸੁਰੱਖਿਆ ਦੀ ਕਾਮਨਾ ਕਰਦੇ ਹਾਂ।ਇਸ ਦੇ ਲਈ ਸਤਸੰਗ, ਸੇਵਾ, ਸਿਮਰਨ ਸਾਡਾ ਮਾਰਗ ਦਰਸ਼ਨ ਕਰਨਗੇ।

ਧੰਨਵਾਦ।