Please note that currently, all gurughar sites remain closed due to Covid-19.
As the situation continues to evolve, each country or jurisdictions within countries will look to ease the lockdown controls implemented to curb the spread of the coronavirus. With this consideration, Param Sant Ram Singh Satsang, Giarveen Wale, has decided that Gurughar sites will be reopened individually. Gurughar site closures will either be extended or lifted for reopening as advised by the local area authorities. We ask that you continue to check this space for the latest updates and stay connected with your local area designate. We are committed to re-open the Gurughar sites, individually, as soon as it is advisable to safely do so.
Sant Arjan Singh Ji returned to the United States with their family last week and are following precautionary protocols of self isolation after travel to support guidelines established by health professionals.
As we start to see positive information unfold around the pandemic curve slowly flattening and countries cautiously return back to normal functioning, it is still very important to follow with prudence all guidelines identified by public health officials. To ensure that we mitigate the risk of exposure, social-distancing recommendations must still be observed.
If you wish to connect with Sant Arjan Singh Ji, you are directed to contact your designated Gurughar contact in the local area. Wishing everyone good health and safety. As always, please use the experience and knowledge gained through Satsang, Seva, and Simran to practice patience and gratitude.
Thank you.
ਗੁਰੂਘਰ ਸਥਾਨਾਂ ਦੇ ਬੰਦ ਰਹਿਣ ਬਾਰੇ ਸੂਚਨਾ
ਅਪ੍ਰੈਲ 26, 2020
ਕ੍ਰਿਪਾ ਕਰ ਕੇ ਨੋਟ ਕਰੋ ਕਿ ਕੋਵੀਡ -19 ਦੇ ਪ੍ਰਭਾਵ ਕਰ ਕੇ ਗਰੂਘਰਾਂ ਦੇ ਸਾਰੇ ਸਥਾਨ ਅਜੇ ਬੰਦ ਰਹਿਣਗੇ।
ਜਿਵੇਂ ਜਿਵੇਂ ਸਥਿਤੀ ਬਿਹਤਰ ਹੁੰਦੀ ਜਾ ਰਹੀ ਹੈ, ਹਰ ਕੰਟਰੀ ਜਾਂ ਦੇਸ਼ਾਂ ਦੇ ਅੰਦਰ ਹਰ ਜੂਰਿਸਡਿਕਸ਼ਨ (ਅਧਿਕਾਰ ਖੇਤਰ) ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਲਾਕ-ਡਾਊਨ ਦੀ ਪਾਬੰਦੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ।ਇਸ ਨੂੰ ਧਿਆਨ ਵਿੱਚ ਰੱਖ ਕੇ ਪਰਮ ਸੰਤ ਰਾਮ ਸਿੰਘ ਸਤਸੰਗ, ਗਿਆਰਵੀਂ ਵਾਲੇ ਦਾ ਵੀ ਫੈਸਲਾ ਹੈ ਕਿ ਗੁਰੂ ਘਰਾਂ ਦੇ ਸਥਾਨਾਂ ਨੂੰ ਦੁਬਾਰਾ ਤੋ ਖੋਲ੍ਹਿਆ ਜਾਵੇਗਾ।ਲੋਕਲ ਅਥੋਰਿਟੀ ਦੇ ਅਧਿਕਾਰੀਆਂ ਦੀ ਸਲਾਹ ਅਨੁਸਾਰ ਗੁਰੂਘਰਾਂ ਦੇ ਸਥਾਨਾਂ ਨੂੰ ਬੰਦ ਰੱਖਣ ਦੀ ਮਿਆਦ ਨੂੰ ਜਾਂ ਤਾਂ ਵਧਾਇਆ ਜਾਵੇਗਾ ਜਾਂ ਮੁੜ ਤੋਂ ਖੋਲ੍ਹ ਦਿੱਤਾ ਜਾਵੇਗਾ। ਅਸੀਂ ਆਪ ਨੂੰ ਇਸ ਪੇਜ ਤੇ ਤਾਜੀ ਜਾਣਕਾਰੀ ਲਈ ਲਗਾਤਾਰ ਦੇਖਦੇ ਰਹਿਣ ਅਤੇ ਆਪਣੇ ਲੋਕਲ ਗੁਰੂ ਘਰ ਨਾਲ ਸੰਪਰਕ ਰੱਖਣ ਦੀ ਸਲਾਹ ਦਿੰਦੇ ਹਾਂ।ਗੁਰੂਘਰਾਂ ਨੂੰ ਜਿਵੇਂ ਜਿਵੇਂ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ ਦੀ ਸਲਾਹ ਦਿੱਤੀ ਜਾਵੇਗੀ, ਅਸੀਂ ਖੋਲ੍ਹਣ ਲਈ ਵਚਨਬੱਧ ਹਾਂ।
ਸੰਤ ਅਰਜਨ ਸਿੰਘ ਜੀ ਪਿਛਲੇ ਹਫਤੇ ਆਪਣੇ ਪਰਵਾਰ ਸਹਿਤ ਵਾਪਸ ਅਮਰੀਕਾ ਪਹੁੰਚ ਗਏ ਸਨ ਅਤੇ ਸਿਹਤ ਅਧਿਕਾਰੀਆਂ ਦੁਆਰਾ ਨਿਯਤ ਕੀਤੇ ਗਾਈਡ-ਲਾਈਨਜ਼ ਅਨੁਸਾਰ ਯਾਤਰਾ ਤੋਂ ਬਾਅਦ ਸੈਲਫ-ਆਈਸੋਲੇਸ਼ਨ ਦੇ ਨਿਯਮਾਂ ਨੂੰ ਸਾਵਧਾਨੀ ਨਾਲ ਪਾਲਣ ਕਰ ਰਹੇ ਹਨ।
ਹੋਲੀ ਹੋਲ਼ੀ ਅਸੀਂ ਮਹਾਂਮਾਰੀ ਦੇ ਘੱਟਣ ਬਾਰੇ ਸਾਕਾਰਤਮਕ ਜਾਣਕਾਰੀ ਪ੍ਰਾਪਤ ਕਰਨੀ ਸ਼ੁਰੂ ਕਰਾਂਗੇ ਅਤੇ ਦੇਸ਼ਾ ਨੂੰ ਮੁੜ ਆਪਣੇ ਰੋਜਾਣਾ ਕੰਮਾਂ-ਕਾਰਾਂ ਨੂੰ ਸਾਵਧਾਨੀ ਨਾਲ ਵਾਪਸ ਸ਼ੁਰੁ ਕਰਦੇ ਦੇਖਾਂਗੇ, ਪਰ ਫਿਰ ਵੀ ਪਬਲਿਕ ਸਿਹਤ ਅਧਿਕਾਰੀਆਂ ਦਵਾਰਾ ਜਾਰੀ ਨਿਰਧਾਰਿਤ ਨਿਰਦੇਸ਼ਾਂ ਪ੍ਰਤੀ ਸਾਵਧਾਨ ਰਹਿਣਾ ਬਹੁਤ ਮਹਤਵਪੂਰਣ ਹੋਵੇਗਾ।ਇਹ ਸੁਨਿਸ਼ਚਿਤ ਕਰਨ ਲਈ ਕਿ ਅਸੀਂ ਸੰਪਰਕ ਦੇ ਖਤਰੇ ਨੂੰ ਘਟਾ ਰਹੇ ਹਾਂ, ਸਮਾਜਕ-ਦੂਰੀ ਦੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਜਾਰੀ ਰੱਖਣੀ ਚਾਹੀਦੀ ਹੈ।
ਜੇ ਕਰ ਤੁਸੀਂ ਸੰਤ ਅਰਜਨ ਸਿੰਘ ਜੀ ਨੂੰ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਆਪ ਨੂੰ ਆਪਣੇ ਲੋਕਲ ਗੁਰੂਘਰ ਨੂੰ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਰ ਕਿਸੇ ਦੀ ਚੰਗੀ ਸਿਹਤ ਅਤੇ ਸੁਰੱਖਿਆ ਲਈ ਕਾਮਨਾ ਕਰਦੇ ਹਾਂ।ਹਮੇਸ਼ਾ ਦੀ ਤਰ੍ਹਾਂ, ਕ੍ਰਿਪਾ ਕਰ ਕੇ ਸਤਸੰਗ, ਸੇਵਾ ਅਤੇ ਸਿਮਰਨ ਦੁਆਰਾ ਅਰਜਿਤ ਕੀਤੇ ਹੋਏ ਅਨੁਭਵ ਤੇ ਗਿਆਨ ਦੀ ਵਰਤੋ ਸਬਰ ਅਤੇ ਕ੍ਰਿਤੱਗਤਾ (ਗਰੈਟੀਟਿਊਡ) ਦਾ ਅਭਿਆਸ ਕਰਨ ਲਈ ਕਰੋ।
ਧੰਨਵਾਦ।