Most Gurughar sites of Param Sant Ram Singh Satsang, Giarveen Wale Daudhar are now open or are in the process of reopening.
Param Sant Ram Singh Satsang, Giarveen Wale is committed to working within each local guideline to ensure that Gurughar sites can re-open safely with the required measures in place. We therefore ask all Sangat to contact the designated Gurughar contact/sevadaar in your local area for information regarding dates, timing and local procedures around occupancy, social distancing and other measures, such as hygiene practices, as these vary from site to site.
Every care will be taken to ensure that the guidance is fully observed. Hence, please note the following: doors are likely to be opened only for limited periods, numbers attending may be carefully controlled, langar services will not be accessible, you may be asked to bring your own head coverings and there will be no communal congregation until further notice. These procedures will vary from site to site so please connect with your local designated Gurughar contact to understand the protocols applicable to the Gurughar site that you are attending.
As we reopen in a safe and Covid-secure way, we ask that everyone support their local Gurughar site and sevadaars by following all procedures when visiting the Gurughar.
Once again we ask everyone to continue to maintain all social distancing and protective measures outlined by your local authorities, as we all have a role to play in this pandemic. Please also continue to express your gratitude for those on the frontlines by holding them in your thoughts and prayers as they continue their vital work.
Wishing everyone good health and safety. Satsang, Seva and Simran will always guide us.
Thank you,
Parm Sant Ram Singh Satsang, Giarveen Wale Daudhar
ਅੱਪਡੇਟ – ਗੁਰੂਘਰਾਂ ਦੇ ਸਥਾਨ ਹੁਣ ਖੋਲ੍ਹੇ ਜਾ ਰਹੇ ਹਨ
ਪਰਮ ਸੰਤ ਰਾਮ ਸਿੰਘ ਸਤਸੰਗ, ਗਿਆਰਵੀਂ ਵਾਲੇ ਦੌਧਰ, ਦੇ ਬਹੁਤ ਸਾਰੇ ਗੁਰੂਘਰਾਂ ਦੇ ਸਥਾਨ ਹੁਣ ਖੁੱਲ੍ਹੇ ਹਨ ਜਾ ਮੁੜ ਖੋਲਣ੍ਹ ਦੀ ਪ੍ਰਕਿਰਿਆ ਵਿੱਚ ਹਨ ਪਰਮ ਸੰਤ ਰਾਮ ਸਿੰਘ ਸਤਸੰਗ, ਗਿਆਰਵੀਂ ਵਾਲੇ, ਹਰੇਕ ਗੁਰੂਘਰ ਦੇ ਵਿਆਕਤੀਗਤ ਲੋਕਲ ਗਾਈਡਲਾਈਨਜ਼ ਦੇ ਅਧੀਨ ਕੰਮ ਕਰਨ ਲਈ ਵਚਨਬੱਧ ਹਨ ਤਾਂ ਕਿ ਸੁਰੱਖਿਆ ਸੁਨਿਸਚਿਤ ਕਰ ਕੇ ਹੀ ਨਿਰਧਾਰਿਤ ਨਿਯਮਾਂ ਅਧੀਨ ਗੁਰੂਘਰਾਂ ਦੀਆਂ ਸਾਈਟਾ ਨੂੰ ਮੁੜ ਕੇ ਖੋਲ੍ਹ ਸਕਣ।ਇਸਲਈ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਲੋਕਲ ਰੂਘਰਾਂ ਦੇ ਮੁਖ ਸੇਵਾਦਾਰਾਂ ਨੂੰ ਸੰਪਰਕ ਕਰੋ ਤਾਂ ਕਿ ਖੁਲ੍ਹਣ ਦੀਆਂ ਤਾਰੀਖਾਂ, ਸਮਾਂ, ਸਰੀਰਕ/ਸਮਾਜਿਕ ਦੂਰੀ, ਸਫਾਈ ਅਤੇ ਹੋਰ ਨਿਯਮਾਂ ਬਾਰੇ ਜਾਣਕਾਰੀ ਲੈ ਸਕੋ ਜੋ ਕਿ ਹਰੇਕ ਸਥਾਨ ਤੇ ਭਿੰਨ ਭਿੰਨ ਹੋ ਸਕਦੇ ਹਨ।
ਹਰ ਤਰ੍ਹਾਂ ਨਾਲ ਧਿਆਨ ਰੱਖਿਆ ਜਾਵੇਗਾ ਕਿ ਨਿਰਦੇਸ਼ਾਂ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਤੌਰ ਤੇ ਕੀਤੀ ਜਾ ਰਹੀ ਹੈ।ਇਸਲਈ, ਕ੍ਰਿਪਾ ਕਰ ਕੇ ਧਿਆਨ ਦਿਓ ਕਿ ਗੁਰੂਘਰਾਂ ਦੇ ਦਰਵਾਜ਼ੇ ਸਿਰਫ ਨਿਯਤ ਸਮੇਂ ਲਈ ਖੁੱਲ੍ਹਣ ਦੀ ਸੰਭਾਵਨਾ ਹੈ, ਸੰਗਤ ਨੂੰ ਸਾਵਧਾਨੀ ਨਾਲ ਸੀਮਤ ਗਿਣਤੀ ਵਿੱਚ ਅੰਦਰ ਦਾਖਲ ਹੋਣ ਦਿੱਤਾ ਜਾਵੇਗਾ, ਲੰਗਰ ਦੀ ਸੇਵਾ ਉਪਲੱਬਧ ਨਹੀਂ ਹੋਵੇਗੀ, ਤੁਹਾਨੂੰ ਆਪਣੇ ਲਈ ਸਿਰ ਢੱਕਣ ਵਾਸਤੇ ਕਵਰ ਲਿਆਉਣ ਲਈ ਕਿਹਾ ਜਾਵੇਗਾ ਅਤੇ ਅਗਲੇ ਨੋਟਿਸ ਤੱਕ ਅਜੇ ਸਰਵਜਨਕ ਸੰਗਤ ਨਹੀਂ ਹੋਵੇਗੀ।ਇਹ ਪ੍ਰਕਿਰਿਆਵਾਂ ਹਰ ਗੁਰੂਘਰ ਦੇ ਸਥਾਨ ਤੇ ਭਿੰਨ ਭਿੰਨ ਹੋ ਸਕਦੀਆਂ ਹਨ ਇਸਲਈ ਆਪਣੇ ਲੋਕਲ ਗੁਰੂਘਰਾਂ ਦੇ ਮੁਖ ਸੇਵਾਦਾਰਾਂ ਨੂੰ ਸੰਪਰਕ ਕਰੋ ਤਾਂ ਕਿ ਤੁਸੀਂ ਜਿਸ ਗੁਰੂਘਰ ਜਾ ਰਹੇ ਹੋ ਉਸ ਤੇ ਲਾਗੂ ਨਿਯਮਾਂ ਨੂੰ ਸਮਝ ਸਕੋ।
ਜਿਵੇਂ ਕਿ ਅਸੀਂ ਸੁਰੱਖਿਅਤ ਤਰੀਕੇ ਨਾਲ, ਕੋਵਿਡ- ਵੱਲੋ ਸੁਰੱਖਿਅਤ ਰਹਿ ਕੇ, ਗੁਰੂਘਰ ਖੋਲ੍ਹਣ ਜਾ ਰਹੇ ਹਾਂ, ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਲੋਕਲ ਗੁਰੂਘਰ ਆਉਣ ਸਮੇਂ ਸਾਰੀਆਂ ਪ੍ਰਕਿਰਿਆਵਾਂ ਅਤੇ ਸੇਵਾਦਾਰਾਂ ਦੀ ਅਗਵਾਈ ਦਾ ਪਾਲਣ ਕਰ ਕੇ ਆਪਣਾ ਸਹਿਯੋਗ ਦਿਓ।
ਅਸੀਂ ਇਕ ਵਾਰ ਫੇਰ ਤੁਹਾਨੂੰ ਸਮਾਜਿਕ/ਸਰੀਰਕ ਦੂਰੀ ਦੇ ਨਾਲ ਨਾਲ ਆਪਣੇ ਲੋਕਲ ਅਥੌਰਿਟੀ ਵੱਲੋਂ ਦੱਸੇ ਗਏ ਹੋਰ ਸੁਰੱਖਿਆ ਸਬੰਧੀ ਉਪਾਵਾਂ ਨੂੰ ਕਰਦੇ ਰਹਿਣ ਦੀ ਅਪੀਲ ਕਰਦੇ ਹਾਂ ਕਿਉਂਕਿ ਇਹ ਸਾਡੀ ਸਾਰਿਆਂ ਦੀ ਇਸ ਮਹਾਂਮਾਰੀ ਪ੍ਰਤੀ ਜਿੰਮੇਵਾਰੀ ਹੈ। ਜਿੰਨਾਂ ਲੋਕਾਂ ਨੇ ਇਸ ਸਮੇਂ ਅੱਗੇ ਹੋ ਕੇ ਆਪਣੀਆਂ ਅਹਿਮ ਸੇਵਾਵਾਂ ਜਾਰੀ ਰੱਖੀਆਂ ਹਨ, ਕ੍ਰਿਪਾ ਕਰ ਕੇ ਧੰਨਵਾਦੀ ਹੁੰਦੇ ਹੋਏ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਹਰ ਰੋਜ਼ ਸ਼ਾਮਲ ਰੱਖੋ।
ਅਸੀਂ ਸਾਰਿਆਂ ਦੀ ਚੰਗੀ ਸਿਹਤ ਅਤੇ ਸੁਰੱਖਿਆ ਦੀ ਕਾਮਨਾ ਕਰਦੇ ਹਾਂ।ਸਤਸੰਗ, ਸੇਵਾ ਅਤੇ ਸਿਮਰਨ ਸਦਾ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ।
ਧੰਨਵਾਦ!
ਪਰਮ ਸੰਤ ਰਾਮ ਸਿੰਘ ਸਤਸੰਗ.
ਗਿਆਰਵੀਂ ਵਾਲੇ ਦੌਧਰ