Katha-Sample page

https://www.youtube.com/watch?v=XHOmBV4js_E

Lorem ipsum dolor sit amet, consectetur adipiscing elit. Ut elit tellus, luctus nec ullamcorper mattis, pulvinar dapibus leo.

Lorem ipsum dolor sit amet, consectetur adipiscing elit. Ut elit tellus, luctus nec ullamcorper mattis, pulvinar dapibus leo.

Lorem ipsum dolor sit amet, consectetur adipiscing elit. Ut elit tellus, luctus nec ullamcorper mattis, pulvinar dapibus leo.

 

Message & Reflection
ਸਨੇਹਾ: ਭਾਵਅਰਥ:
Message & Reflection

Message:

Fortunate are those who engage in Satsang. Through Satsang we are given the gift of knowledge by which we learn that there is no other truth other than the Creator. Paramatma’s melody resonates within and the essence of Paramatma’s nectar fills the soul to calm and stabilize the restless mind. Those who are in the company of Saints and Sat Sangis feel the loving embrace of the Creator. The mind and body becomes drenched in the love of Paramatma and a state of Sehej Avastha, complete stability, is attained. Those who remain distant from Satsang become susceptible to vices, stuck in Moh Maya, illusion of worldly love and attachment. Similar to a spider that spins silk and entangles in its own web they are unable to break free. Blessed are those that strive for the dust of the feet of the Holy Saints as they receive praise in this world and the next.

Reflection:

When we engage in Sat Da Sang we surround ourselves with positive energy and are inspired to do Seva, Simran and Satsang. When we are around those who are not attached to Paramatma our mind stays restless and further entangles in worldly attachments and illusions. Satsang gives us stability and peace of mind, Seva gets rid of ego and Simran helps us remember Paramatma even while fulfilling worldly duties. Sat Da Sang can be compared to a piece of sandalwood. If placed close to firewood for some days then even the firewood begins to embody the fragrance of the sandalwood. Just like this, we absorb the positive energy that we surround ourselves in Satsang.

When Hazrat Abdul Kadir Gilani Ji offered the apple to the Khalifa and it was filled with ants and rotten from the inside, it symbolized the state of the Khalifa’s mind which had become negative and submerged in ego. Hazrat Abdul Kadir Gilani Ji then showed him to the importance of Sat Da Sang and awakened him to the fact that only the Creator was true.

ਸਨੇਹਾ: ਭਾਵਅਰਥ:

ਸਨੇਹਾ:

 

ਭਾਗਾਂ ਵਾਲੇ ਹਨ ਉਹ ਜੋ ਸਤਿਸੰਗ ਕਰਦੇ ਹਨ। ਸਤਿਸੰਗ ਦਵਾਰਾ ਸਾਨੂੰ ਗਿਆਨ ਦੀ ਦਾਤ ਮਿਲਦੀ ਹੈ ਜਿਸ ਤੋਂ ਅਸੀਂ ਸਿੱਖਦੇ ਹਾਂ ਕਿ ਸ੍ਰਿਸ਼ਟੀਕਰਤਾ ਤੋਂ ਅਲਾਵਾ ਹੋਰ ਕੋਈ ਸੱਚ ਨਹੀਂ ਹੈ। ਪ੍ਰਮਾਤਮਾ ਦੀ ਧੁਨ ਅੰਦਰ ਗੂੰਜਦੀ ਹੈ ਅਤੇ ਪ੍ਰਮਾਤਮਾ ਦੇ ਅੰਮ੍ਰਿਤ ਦਾ ਤੱਤ ਅਸ਼ਾਂਤ ਮਨ ਨੂੰ ਸ਼ਾਂਤ ਅਤੇ ਸਥਿਰ ਕਰਨ ਲਈ ਆਤਮਾ ਨੂੰ ਭਰ ਦਿੰਦਾ ਹੈ। ਜੋ ਸੰਤਾਂ ਅਤੇ ਸਤਸੰਗੀਆ ਦੀ ਸੰਗਤ ਕਰਦੇ ਹਨ ਉਹ ਸਿਰਜਨਹਾਰ ਦੇ ਪ੍ਰੇਮ ਦੀ ਗਲਵਕੜੀ ਨੂੰ ਮਹਿਸੂਸ ਕਰਦੇ ਹਨ। ਮਨ ਅਤੇ ਤਨ ਪ੍ਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਜਾਂਦੇ ਹਨ ਅਤੇ ਸਹਿਜ ਅਵਸਥਾ ਤੇ ਪੂਰਨ ਸਥਿਰਤਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਲੋਕ ਸਤਿਸੰਗ ਤੋਂ ਦੂਰ ਰਹਿੰਦੇ ਹਨ ਉਹ ਵਿਕਾਰਾਂ ਨਾਲ ਘਿਰੇ ਹੋਏ ਮੋਹ ਮਾਇਆ ਵਿੱਚ ਫਸ ਜਾਂਦੇ ਹਨ ਅਤੇ ਸੰਸਾਰਿਕ ਮਮਤਾ ਤੇ ਪ੍ਰੇਮ ਦੇ ਭਰਮ ਵਿੱਚ ਰਹਿੰਦੇ ਹਨ। ਜਿਵੇਂ ਇੱਕ ਮੱਕੜੀ ਰੇਸ਼ਮ ਦਾ ਜਾਲ ਬੁਣਦੀ ਹੈ ਅਤੇ ਆਪ ਹੀ ਉਸ ਵਿੱਚ ਫਸ ਜਾਂਦੀ ਹੈ, ਉਹ ਮੁਕਤ ਨਹੀਂ ਹੋ ਸਕਦੇ। ਉਹ ਧੰਨ ਹਨ ਜੋ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਜਤਨਸ਼ੀਲ ਰਹਿੰਦੇ ਹਨ ਕਿਉਂਕਿ ਉਹ ਇਸ ਲੋਕ ਅਤੇ ਪਰਲੋਕ ਵਿੱਚ ਵਡਿਆਈ ਪਾਉਂਦੇ ਹਨ।

ਭਾਵਅਰਥ:

ਜਦੋਂ ਅਸੀਂ ਸਤਿ ਦਾ ਸੰਗ ਕਰਨ ਲੱਗ ਜਾਂਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਸਕਾਰਾਤਮਕ ਊਰਜਾ ਨਾਲ ਘਿਰੇ ਹੋਏ ਪਾਉਂਦੇ ਹਾਂ ਅਤੇ ਸੇਵਾ, ਸਿਮਰਨ ਅਤੇ ਸਤਿਸੰਗ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਜਦੋਂ ਅਸੀਂ ਅਜਿਹੇ ਲੋਕਾਂ ਦੇ ਆਸ ਪਾਸ ਹੁੰਦੇ ਹਾਂ ਜੋ ਪ੍ਰਮਾਤਮਾ ਨਾਲ ਜੁੜੇ ਨਹੀਂ ਹੁੰਦੇ, ਤਾਂ ਸਾਡਾ ਮਨ ਅਸ਼ਾਂਤ ਰਹਿੰਦਾ ਹੈ ਅਤੇ ਦੁਨਿਆਵੀ ਮੋਹ ਅਤੇ ਭਰਮਾਂ ਵਿੱਚ ਉਲਝ ਜਾਂਦਾ ਹਾਂ। ਸਤਿਸੰਗ ਸਾਨੂੰ ਸਥਿਰਤਾ ਅਤੇ ਮਨ ਦੀ ਸ਼ਾਂਤੀ ਪ੍ਰਦਾਨ ਕਰਦਾ ਹੈ, ਸੇਵਾ ਸਾਨੂੰ ਹੰਕਾਰ ਤੋਂ ਛੁਟਕਾਰਾ ਦਿਵਾਉੰਦੀ ਹੈ ਅਤੇ ਸਿਮਰਨ ਸਾਨੂੰ ਸੰਸਾਰਿਕ ਜਿੰਮੇਦਾਰੀਆਂ ਨੂੰ ਪੂਰਾ ਕਰਦੇ ਹੋਏ ਪ੍ਰਮਾਤਮਾ ਨੂੰ ਯਾਦ ਰੱਖਣ ਵਿੱਚ ਮਦਦ ਕਰਦਾ ਹੈ। ਸਤਿ ਦੇ ਸੰਗ ਦੀ ਤੁਲਨਾ ਚੰਦਨ ਦੇ ਟੁਕੜੇ ਨਾਲ ਕੀਤੀ ਜਾ ਸਕਦੀ ਹੈ। ਜੇ ਉਸ ਨੂੰ ਕੁਝ ਦਿਨ ਬਾਲਣ ਦੀਆ ਲੱਕੜਾਂ ਦੇ ਨੇੜੇ ਰੱਖਿਆ ਜਾਵੇ ਤਾਂ ਬਾਲਣ ਵੀ ਚੰਦਨ ਦੀ ਸੁਗੰਧ ਨੂੰ ਧਾਰਨ ਕਰਨ ਲੱਗ ਜਾਂਦਾ ਹੈ। ਇਸੇ ਤਰ੍ਹਾਂ, ਸਤਿਸੰਗ ਵਿੱਚ ਜੋ ਸਕਾਰਾਤਮਕ ਊਰਜਾ ਸਾਨੂੰ ਚਾਰੋਂ ਪਾਸੇ ਘੇਰ ਲੈਂਦੀ ਹੈ, ਅਸੀਂ ਉਸ ਨੂੰ ਆਪਣੇ ਅੰਦਰ ਸੌਖ ਲੈਂਦੇ ਹਾਂ।

ਜਦੋਂ ਹਜ਼ਰਤ ਅਬਦੁਲ ਕਾਦਿਰ ਜਿਲਾਨੀ ਜੀ ਨੇ ਖਲੀਫਾ ਨੂੰ ਸੇਬ ਭੇਂਟ ਕੀਤਾ ਤਾਂ ਉਹ ਕੀੜਿਆਂ ਨਾਲ ਭਰਿਆ ਹੋਇਆ ਸੀ ਅਤੇ ਅੰਦਰੋਂ ਸੜਿਆ ਹੋਇਆ ਸੀ, ਇਹ ਖਲੀਫਾ ਦੀ ਮਨੋਸਥਿਤੀ ਦਾ ਪ੍ਰਤੀਕ ਸੀ ਜੋ ਨਕਾਰਾਤਮਕ ਹੋ ਚੁੱਕਾ ਸੀ ਅਤੇ ਹੰਕਾਰ ਵਿੱਚ ਡੁੱਬ ਗਿਆ ਸੀ। ਹਜ਼ਰਤ ਅਬਦੁਲ ਕਾਦਿਰ ਜਿਲਾਨੀ ਜੀ ਨੇ ਫੇਰ ਉਸ ਨੂੰ ਸਤਿ ਦੇ ਸੰਗ ਦਾ ਮਹਤੱਤਾ ਦੱਸੀ ਅਤੇ ਇਸ ਤੱਥ ਬਾਰੇ ਜਾਗਰੁਕ ਕੀਤਾ ਕਿ ਸਿਰਫ ਸਿਰਜਨਹਾਰ ਹੀ ਸੱਚਾ ਹੈ।